NobleBlocks

From the research index

The paper comes from the research index. It wasn’t submitted here.

Journal article

ਸ਼ਵ ਕਮਰ ਦ ਕਵ-ਭਸ਼ ਦ ਅਧਐਨ : ਰਸ ਰਪਵਦ ਦ ਸਦਰਭ ਵਚ

Harbans Singh

ShodhKosh Journal of Visual and Performing Arts31 Mar 2024Open access

Abstract

No PDF here

The full text is at the publisher

You can read the abstract here, or open it at the publisher.

Read at the publisher

ਸ਼ਿਵ ਕੁਮਾਰ ਪੰਜਾਬੀ ਕਵਿਤਾ ਵਿਚ ਆਪਣੀ ਕਾਵਿ ਸਿਰਜਣਾ ਕਾਰਨ ਵੱਖਰੀ ਪਛਾਣ ਬਣਾਉਣ ਵਾਲਾ ਸ਼ਾਇਰ ਹੈ। ਉਸ ਦੀ ਕਵਿਤਾ ਹਰ ਦਿਲ ਨੂੰ ਧੂਹ ਪਾਉਣ ਵਾਲੀ ਹੈ। ਉਸ ਦੀ ਕਾਵਿ ਸਿਰਜਣਾ ਪ੍ਰਚੱਲਿਤ ਅਲੰਕਾਰ, ਬਿੰਬ ਅਤੇ ਪ੍ਰਤੀਕਾਂ ਤੋਂ ਪਾਰ ਜਾਂਦੀ ਹੈ। ਉਹ ਯਥਾਰਥ ਸਰਲਤਾ ਅਤੇ ਸੁਭਾਵਿਕਤਾ ਵਿਚ ਟਿਕਾਉਂਦਾ ਹੈ, ਜੋ ਉਸ ਦੀ ਕਵਿਤਾ ਨੂੰ ਦਿਲਕਸ਼ ਬਣਾਉਂਦਾ ਹੈ। ਸ਼ਿਵ ਦੀ ਕਵਿਤਾ ਉਸ ਦੇ ਨਿੱਜੀ ਅਨੁਭਵ ਦਾ ਚਿਤਰਨ ਹੈ। ਇਹ ਅਨੁਭਵ ਨਿੱਜ ਤੋਂ ਚੱਲ ਕੇ ਸਰਵ-ਸਾਂਝਾ ਬਣ ਜਾਂਦਾ ਹੈ। ਸ਼ਿਵ ਇਕ ਪ੍ਰਗੀਤਕ ਕਵੀ ਹੈ। ਉਸ ਦੀ ਕਵਿਤਾ ਬਿਰਹਾ ਨਾਲ ਸਜੀ ਹੋਈ ਹੈ। ਇਸ ਬਿਰਹਾ ਗੜੁਚੀ ਕਵਿਤਾ ਕਾਰਨ ਹੀ ਉਸ ਨੂੰ ਬਿਰਹਾ ਦਾ ਸੁਲਤਾਨ ਕਿਹਾ ਜਾਂਦਾ ਹੈ। ਜ਼ਿੰਦਗੀ ਦਾ ਰਾਗ ਸ਼ੁਰੂ ਹੀ ਗ਼ਮ, ਨਿਰਾਸ਼ਾ, ਪੀੜ, ਹਿਜਰ ਅਤੇ ਸੋਗ ਤੋਂ ਹੁੰਦਾ ਹੈ। ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਉਸ ਦੀ ਪਹਿਲੀ ਆਵਾਜ਼ ਵਿਲਕਣੀ ਹੁੰਦੀ ਹੈ। ਪਰ ਇਸ ਦੇ ਨਾਲ ਆਸਾ, ਹੁਲਾਸ, ਪਿਆਰ ਅਤੇ ਖ਼ੁਸ਼ੀਆਂ ਖੇੜੇ ਵੀ ਜ਼ਿੰਦਗੀ ਵਿਚ ਪਲਮਦੇ ਹਨ। ਬਿਰਹਾ ਦਾ ਇਹ ਸੁਲਤਾਨ ਸ਼ਾਇਰ ਵੀ ਆਪਣਾ ਕਾਵਿ ਸਫ਼ਰ ਪੀੜ ਤੋਂ ਸ਼ੁਰੂ ਕਰਦਾ ਹੈ। ਸ਼ਿਵ ਦਾ ਪਹਿਲਾ ਕਾਵਿ ਸੰਗ੍ਰਹਿ ਪੀੜਾਂ ਦਾ ਪਰਾਗਾ 1960 ਵਿਚ ਆਉਂਦਾ ਹੈ। ਉਸ ਦੀ ਇਸ ਕਾਵਿ ਧੁਨੀ ਕਾਰਨ ਉਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਇਕ ਬੌਧਿਕ ਕਵੀ ਨਹੀ ਹੈ ਉਹ ਨਿਰਾਸ਼ਾਵਾਦੀ ਹੈ। ਪਰੰਤੂ-ਸ਼ਿਵ ਮੁੱਖ ਤੌਰ ’ਤੇ ਬਿਰਹਾ ਦਾ, ਵਿਯੋਗ ਦਾ, ਦਰਦ ਪੀੜਾਂ ਦਾ, ਰੂਪ ਜਵਾਨੀ ਦਾ, ਰਹੱਸ ਤੇ ਰੁਮਾਂਸ ਦਾ ਅਤੇ ਇਸਤਰੀ ਦੇ ਪੱਖ ਪੂਰਨ ਵਾਲਾ ਕਵੀ ਹੈ ਉਹ ਆਪਣੇ ਆਪ ਨੂੰ ਤੀਬਰ ਭਾਵੀ ਕਵੀ ਕਹਿੰਦਾ ਹੈ ਉਹ ਲਿਖਦਾ (ਮੇਰੇ ਨਿੰਦਕ) ਹੈ ਮੈਂ ਕੀਟਸ ਜਾਂ ਸ਼ੈਲੇ ਜਾਂ ਸ਼ਾਹ ਹੁਸੈਨ ਨਹੀਂ ਬਣਨਾ ਚਾਹੁੰਦਾ। ਮੈਂ ਤਾਂ ਸ਼ਿਵ ਅਤੇ ਕੇਵਲ ਸ਼ਿਵ ਬਣਨਾ ਚਾਹੁੰਦਾ ਹਾਂ। ਤੇ ਵਾਸਤਵ ਵਿਚ ਸ਼ਿਵ ਹੈ ਵੀ ਸ਼ਿਵ ਹੀ।1

Identifiers

Discussion

Citations

Topics

Details

Published
31 Mar 2024
Issue
Volume 5 · Issue 3
ISSN
2582-7472
Language
PA

More

Suggest a correction or report