Research indexJournal article
ਨਨਕ ਸਘ ਦ ਨਵਲ ਵਚ ਭਰਤ ਦਰਸਨਕ ਚਤਨ ਅਤ ਨਤਕ ਜਵਨ-ਦਰਸਟ
ਮੁੰਡੇ
International Journal of Multidisciplinary Research in Arts Science and Technology30 Dec 2025Open access
NobleIDark:/48914/w1/20261005/650B9667DOI10.61778/ijmrast.v3i12.208
ਨਨਕ ਸਘ ਦ ਨਵਲ ਵਚ ਭਰਤ ਦਰਸਨਕ ਚਤਨ ਅਤ ਨਤਕ ਜਵਨ-ਦਰਸਟ
ਮੁੰਡੇ · International Journal of Multidisciplinary Research in Arts Science and Technology · 2025
NobleIDark:/48914/w1/20261005/650B9667DOI10.61778/ijmrast.v3i12.208
Abstract
ਇਹ ਖੋਜ-ਪੇਪਰ ਨਾਨਕ ਸਿੰਘ ਦੀ ਨਾਵਲਕਾਰੀ ਦਾ ਅਧਿਐਨ ਭਾਰਤੀ ਦਾਰਸ਼ਨਿਕ ਚਿੰਤਨ ਅਤੇ ਨੈਤਿਕ ਦ੍ਰਿਸ਼ਟੀ ਦੇ ਸੰਦਰਭ ਵਿੱਚ ਪੇਸ਼ ਕਰਦਾ ਹੈ। ਇਸ ਦਾ ਮੁੱਖ ਤੱਥ ਇਹ ਹੈ ਕਿ ਨਾਨਕ ਸਿੰਘ ਦੀ ਨਾਵਲਕਾਰੀ ਸਿਰਫ਼ ਸਮਾਜਿਕ ਯਥਾਰਥਵਾਦ ਦੇ ਦਾਇਰੇ ਤੱਕ ਸੀਮਿਤ ਨਹੀਂ ਰਹਿੰਦੀ, ਬਲਕਿ ਇਸ ਤੋਂ ਵੀ ਤੋਂ ਵੈਦਿਕ ਚਿੰਤਨ, ਉਪਨਿਸ਼ਦੀ ਆਤਮ-ਗਿਆਨ, ਗੀਤਾ ਦੇ ਕਰਮ-ਯੋਗ, ਅਹਿੰਸਾ ਅਤੇ ਮਾਨਵਤਾ ਦੀ ਸਾਹਿਤਕ ਅਭਿਵਿਅਕਤੀ ਹੈ। ਉਨ੍ਹਾਂ ਦੇ ਨਾਵਲਾਂ ਵਿੱਚ ਕਰਮ-ਸਿਧਾਂਤ ਨੈਤਿਕ ਜ਼ਿੰਮੇਵਾਰੀ ਬਣ ਜਾਂਦਾ ਹੈ, ਜਿੱਥੇ ਪਾਤਰਾਂ ਦੇ ਸੁਖ-ਦੁੱਖ ਉਨ੍ਹਾਂ ਦੇ ਕਰਮਾਂ ਦੇ ਅਨੁਸਾਰ ਨਿਸ਼ਚਿਤ ਹੁੰਦੇ ਹਨ। ਨਾਨਕ ਸਿੰਘ ਦੀ ਨੈਤਿਕ ਦ੍ਰਿਸ਼ਟੀ ਧਰਮ ਨਿਰਪੱਖਤਾ, ਮਾਨਵੀ ਭਾਈਚਾਰੇ, ਸਮਾਜਿਕ ਨਿਆਂ ਅਤੇ ਨਾਰੀ ਚੇਤਨਾ ਨਾਲ ਗਹਿਰਾਈ ਨਾਲ ਜੁੜੀ ਹੋਈ ਹੈ। ਇਸ ਅਧਿਐਨ ਤੋਂ ਸਪਸ਼ਟ ਹੁੰਦਾ ਹੈ ਕਿ ਉਨ੍ਹਾਂ ਦੀਆਂ ਰਚਨਾਵਾਂ ਭਾਰਤੀ ਦਰਸ਼ਨ ਨੂੰ ਲੋਕਧਾਰਾਤਮਿਕ ਅਤੇ ਅਨੁਭਵ-ਗਤ ਰੂਪ ਦੇ ਕੇ ਪਾਠਕ ਦੀ ਸਮਝ ਤੱਕ ਪਹੁੰਚਾਉਂਦੀਆਂ ਹਨ। ਇਸ ਤਰ੍ਹਾਂ, ਨਾਨਕ ਸਿੰਘ ਦੇ ਨਾਵਲ ਸਿਰਫ਼ ਸਾਹਿਤ ਹੀ ਨਹੀਂ, ਸਗੋਂ ਨੈਤਿਕ ਸਿੱਖਿਆ ਅਤੇ ਸਮਾਜਿਕ ਸੁਧਾਰ ਦੇ ਸ਼ਕਤੀਸ਼ਾਲੀ ਸਾਧਨ ਹਨ।