NobleBlocks

Research indexJournal article

ਭਗਤ ਰਵਦਸ ਬਣ ਵਚਲ ਸਕਲਪ ਦ ਕਸ ਵਗਆਨਕ ਅਧਐਨ

Kaur

ARMAAN4 Sep 2026Open access

NobleIDark:/48914/w1/20261105/E978C2D7DOI10.64119/armaan.vol.4.issue3.23

Abstract

ਭਗਤ ਰਵਿਦਾਸ ਜੀ ਦੀ ਬਾਣੀ ਪੰਜਾਬੀ ਅਤੇ ਗੁਰਬਾਣੀ ਸਾਹਿਤ ਦੀ ਇੱਕ ਮਹੱਤਵਪੂਰਨ ਧਰੋਹਰ ਹੈ, ਜਿਸ ਵਿੱਚ ਵਰਤੇ ਗਏ ਸੰਕਲਪ ਡੂੰਘੇ ਦਾਰਸ਼ਨਿਕ, ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਅਰਥਾਂ ਦੇ ਧਾਰਕ ਹਨ। ਪੇਸ਼ ਖੋਜ-ਪੱਤਰ ਦਾ ਉਦੇਸ਼ ਭਗਤ ਰਵਿਦਾਸ ਜੀ ਦੀ ਬਾਣੀ ਵਿੱਚ ਪ੍ਰਯੁਕਤ ਸੰਕਲਪਾਂ ਦਾ ਕੋਸ਼-ਵਿਗਿਆਨਕ ਦ੍ਰਿਸ਼ਟੀਕੋਣ ਤੋਂ ਅਧਿਐਨ ਕਰਨਾ ਹੈ। ਇਸ ਲਈ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਸੰਕਲਿਤ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਮੂਲ ਪਾਠ ਵਜੋਂ ਗ੍ਰਹਿਣ ਕੀਤਾ ਗਿਆ ਹੈ। ਅਧਿਐਨ ਵਿੱਚ ਕੋਸ਼-ਵਿਗਿਆਨ ਅਤੇ ਸੰਕਲਪੀ ਕੋਸ਼ ਦੇ ਸਿਧਾਂਤਕ ਆਧਾਰ ਨੂੰ ਅਪਣਾਉਂਦਿਆਂ ਪਾਠ-ਕੇਂਦਰਿਤ, ਵਿਸ਼ਲੇਸ਼ਣਾਤਮਕ ਅਤੇ ਵਿਆਖਿਆਤਮਕ ਵਿਧੀ ਦੀ ਵਰਤੋਂ ਕੀਤੀ ਗਈ ਹੈ। ਬਾਣੀ ਵਿੱਚੋਂ ਦਾਰਸ਼ਨਿਕ, ਬ੍ਰਹਿਮਵਾਚਕ, ਅਨੁਸ਼ਠਾਨਿਕ, ਮਿਥਿਹਾਸਕ, ਧਾਰਮਿਕ ਅਤੇ ਸਮਾਜਿਕ ਸੰਕਲਪਾਂ ਦੀ ਪਛਾਣ ਕਰਕੇ ਉਨ੍ਹਾਂ ਦਾ ਵਰਗੀਕਰਨ ਅਤੇ ਅਰਥ-ਵਿਸ਼ਲੇਸ਼ਣ ਕੀਤਾ ਗਿਆ ਹੈ। ਅਧਿਐਨ ਤੋਂ ਸਪਸ਼ਟ ਹੁੰਦਾ ਹੈ ਕਿ ਭਗਤ ਰਵਿਦਾਸ ਜੀ ਦੀ ਬਾਣੀ ਦੀ ਸ਼ਬਦਾਵਲੀ ਕੇਵਲ ਭਾਸ਼ਾਈ ਪ੍ਰਗਟਾਵਾ ਨਹੀਂ, ਸਗੋਂ ਬਹੁ-ਪਰਤੀ ਸੰਕਲਪਕ ਸੰਰਚਨਾ ਦਾ ਪ੍ਰਤੀਨਿਧਤਵ ਕਰਦੀ ਹੈ। ਕੋਸ਼-ਵਿਗਿਆਨਕ ਵਿਧੀ ਰਾਹੀਂ ਇਨ੍ਹਾਂ ਸੰਕਲਪਾਂ ਦੇ ਸ਼ਾਬਦਿਕ, ਪ੍ਰਸੰਗਿਕ ਅਤੇ ਅੰਤਰ-ਨਿਹਿਤ ਅਰਥਾਂ ਨੂੰ ਵਧੇਰੇ ਪ੍ਰਮਾਣਿਕ ਅਤੇ ਸੁਵਿਉਂਤ ਢੰਗ ਨਾਲ ਸਮਝਿਆ ਜਾ ਸਕਦਾ ਹੈ। ਇਹ ਅਧਿਐਨ ਗੁਰਬਾਣੀ ਅਧਿਐਨ, ਪੰਜਾਬੀ ਕੋਸ਼ਕਾਰੀ ਅਤੇ ਸੰਕਲਪੀ ਕੋਸ਼-ਵਿਗਿਆਨ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਪੇਸ਼ ਕਰਦਾ ਹੈ।

Discussion

More

Suggest a correction or report