NobleBlocks

Research indexJournal article

ਪਜਬ ਮਨਖ ਦ ਨਬਰ ਦ ਬਰਤਤ: ਨਵਲ ‘ਮਹਬਲ ਸਰ’

Singh

ARMAAN4 Sep 2026Open access

NobleIDark:/48914/w1/20261105/C55CD804DOI10.64119/armaan.vol.4.issue3.14

Abstract

ਪੰਜਾਬ ਦੀ ਮਿੱਟੀ ਵਿੱਚ ਅਨੇਕਾਂ ਸੂਰਮਿਆਂ ਅਤੇ ਯੋਧਿਆਂ ਦੀ ਸ਼ਹਾਦਤ ਦੀ ਗਾਥਾ ਸਮਾਈ ਹੋਈ ਹੈ। ਇਹ ਯੋਧੇ ਸਮੇਂ-ਸਮੇਂ ’ਤੇ ਮਜ਼ਲੂਮਾਂ ਦੀ ਪੱਤ ਬਚਾਉਣ ਅਤੇ ਅਣਖ ਨਾਲ ਜ਼ਿੰਦਗੀ ਜਿਉਣ ਲਈ ਵੱਡੀਆਂ-ਵੱਡੀਆਂ ਤਾਕਤਾਂ ਲਈ ਵੰਗਾਰ ਸਾਬਤ ਹੁੰਦੇ ਰਹੇ ਹਨ। ਪੰਜਾਬੀ ਨਾਵਲ ਦੇ ਖੇਤਰ ਵਿੱਚ ਨਾਇਕਮੂਲਕ ਦ੍ਰਿਸ਼ਟੀ ਤੋਂ ਲਿਖੇ ਗਏ ਨਾਵਲਾਂ ਦੀ ਪਰੰਪਰਾ ਮੁੱਢਲੇ ਦੌਰ ਤੋਂ ਹੀ ਕਾਰਜਸ਼ੀਲ ਰਹੀ ਹੈ। ਸਮਕਾਲੀ ਦੌਰ ਵਿੱਚ ਕੁਝ ਪ੍ਰੌਢ ਬੁੱਧੀਜੀਵੀ ਨਾਵਲਕਾਰ ਅਜਿਹੇ ਇਤਿਹਾਸਕ ਨਾਵਲਾਂ ਦੀ ਸਿਰਜਣਾ ਕਰ ਰਹੇ ਹਨ, ਜਿਨ੍ਹਾਂ ਵਿੱਚ ਪੰਜਾਬ ਅਤੇ ਪੰਜਾਬੀਅਤ ਦੇ ਇਤਿਹਾਸ ਨਾਲ ਸੰਬੰਧਿਤ ਨਾਇਕਾਂ ਦੇ ਸੰਘਰਸ਼ਮਈ ਜੀਵਨ ਨੂੰ ਬਿਰਤਾਂਤਕ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਪੰਜਾਬੀ ਨਾਵਲ ਜਗਤ ਵਿੱਚ ਬਲਦੇਵ ਸਿੰਘ ਦਾ ਨਾਂ ਕਿਸੇ ਪਛਾਣ ਦਾ ਮੁਥਾਜ ਨਹੀਂ। ਉਸਨੇ ਆਪਣੇ ਇਤਿਹਾਸਕ ਨਾਵਲਾਂ ਵਿੱਚ ਸਮੇਂ ਦੀ ਹਕੂਮਤ ਦੇ ਖਿਲਾਫ਼ ਜੂਝਦੇ ਪੰਜਾਬੀਆਂ ਦੇ ਨਾਇਕਾਂ ਅਤੇ ਲੋਕ ਨਾਇਕਾਂ ਦੀ ਨਾਬਰੀ ਦਾ ਬਿਰਤਾਂਤ ਸਿਰਜਿਆ ਹੈ। ਨਾਵਲ ‘ਮਹਾਂਬਲੀ ਸੂਰਾ’ ਵਿੱਚ ਬਲਦੇਵ ਸਿੰਘ ਨੇ ਸਿੱਖ ਇਤਿਹਾਸ ਦੇ ਮਹਾਨ ਜਰਨੈਲ ਬੰਦਾ ਸਿੰਘ ਬਹਾਦਰ ਦੇ ਸੱਚੇ ਜੀਵਨ ਸੰਘਰਸ਼ ਨੂੰ ਰੂਪਮਾਨ ਕਰਦਿਆਂ ਉਸਨੂੰ ਨਾਇਕ ਵਜੋਂ ਸਥਾਪਿਤ ਕੀਤਾ ਹੈ। ਹੱਥਲੇ ਖੋਜ ਪੱਤਰ ਵਿੱਚ ਨਾਵਲ ‘ਮਹਾਂਬਲੀ ਸੂਰਾ’ ਦੇ ਹਵਾਲੇ ਨਾਲ ਅਜਿਹੇ ਤੱਥਾਂ ਨੂੰ ਉਭਾਰਨ ਦਾ ਯਤਨ ਕੀਤਾ ਗਿਆ ਹੈ ਜਿਨ੍ਹਾਂ ਰਾਹੀਂ ਬੰਦਾ ਸਿੰਘ ਬਹਾਦਰ ਲੋਕ ਮਨਾਂ ਵਿੱਚ ਨਾਇਕ ਵਜੋਂ ਪ੍ਰਵਾਨ ਹੁੰਦਾ ਹੈ।

Discussion

More

Suggest a correction or report